ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. (ਕੈਮਿਸਟਰੀ) ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਕਲਾਸ ਦੀ ਵਿਿਦਆਰਥਣ ਪਕੀਜਾ ਨੇ 1675 ਵਿਚੋਂ 1349 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਵਿਚੋਂ ਅੱਠਵਾਂ, ਅਮਨਪ੍ਰੀਤ ਕੌਰ ਨੇ 1327 ਅੰਕ ਪ੍ਰਾਪਤ ਕਰਕੇ ਦੱਸਵਾਂ ਅਤੇ ਰਾਜਬੀਰ ਕੌਰ ਨੇ 1289 ਅੰਕ ਪ੍ਰਾਪਤ ਕਰਕੇ ਬਾਰ੍ਹਵਾਂ ਸਥਾਨ ਹਾਸਲ ਕੀਤਾ।
ਇਸੇ ਕਲਾਸ ਦੀ ਵਿਿਦਆਰਥਣ ਗੁਰਜਿੰਦਰ ਕੌਰ, ਮੋਨੀਕਾ ਅਤੇ ਭਾਵਨਾ ਨੇ ਕ੍ਰਮਵਾਰ 1285, 1281 ਅਤੇ 1270 ਅੰਕ ਪ੍ਰਾਪਤ ਕਰਕੇ ਡਿਸਟਿੰਕਸ਼ਨ ਹਾਲਸ ਕੀਤੀ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਿਦਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋ. ਅਰੁਣਜੀਤ ਕੌਰ, ਮੁਖੀ ਕੈਮਿਸਟਰੀ ਵਿਭਾਗ, ਡਾ. ਨਵਜੋਤ ਕੌਰ, ਡਾ. ਹਰਸ਼ਵੀਰ ਅਰੋੜਾ ਅਤੇ ਡਾ. ਵਿਕਾਸ ਕੁਮਾਰ ਵੀ ਹਾਜ਼ਰ ਸਨ।



































