PTB News शिक्षा : ਉੱਤਰੀ ਭਾਰਤ ਦੀ ਸਿਰਮੋਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਹੈਂਡਸ ਆਨ ਟ੍ਰੇਨਿੰਗ ਵਰਕਸ਼ਾਪ on “Essential oils extraction and analysis” ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਡਾ. ਇੰਦਰਜੀਤ ਕੌਰ, ਛੋ-ਫੀ, ਧਸ਼ਠ ਫਰੋਜੲਚਟ ਨੇ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਅਰੁਣ ਦੇਵ ਸ਼ਰਮਾ, PI, DST Project, ਅਧਿਆਪਕ ਸਾਹਿਬਾਨ, ਪ੍ਰਤੀਭਾਗੀਆਂ ਨੂੰ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਪ੍ਰੋਗਰਾਮ ਲਈ ਵਿਭਾਗ ਨੂੰ ਵਧਾਈ ਦਿੱਤੀ।
ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਕਿਵੇਂ ਸਾਇੰਸ ਅਤੇ ਟੈਕਨੋਲੋਜੀ ਸਾਡੇ ਨਿੱਜੀ ਜੀਵਣ ਵਿੱਚ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਇੰਸ ਦੇ ਖੇਤਰ ਵਿੱਚ ਹੈਂਡਸ ਆਨ ਟ੍ਰੇਨਿੰਗ ਦਾ ਬਹੁਤ ਮੱਹਤਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਕਰ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਲਾਭ ਉਠਾਉਣਾ ਚਾਹੀਦਾ ਹੈ।
ਡਾ. ਅਰੁਣ ਦੇਵ ਸ਼ਰਮਾ, ਪੀ.ਆਈ, ਡੀ.ਐਸ.ਟੀ. ਪ੍ਰੋਜੈਕਟ ਨੇ ਫਾਈਟੋ ਕੈਮੀਕਲਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਹਰਬਲ ਪ੍ਰੋਡੈਕਟਸ ਜਿਵੇਂ ਕਿ ਤੁਲਸੀ, ਸਫੈਦੇ ਦਾ ਤੇਲ, ਲੈਮਨ ਗ੍ਰਾਸ ਤੇਲ ਆਦਿ ਦੇ ਸੇਵਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਉਹਨਾਂ ਦੱਸਿਆ ਕਿ Covid-19 ਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਵਿੱਚ ਇਹਨਾਂ ਪ੍ਰੋਡੈਕਟਸ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਮੌਕੇ ਤੇ ਇਹ ਵੀ ਦੱਸਿਆ ਗਿਆ ਕਿ ਇਹ workshop in series ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਟ੍ਰੇਨ ਕੀਤੇ ਜਾਣਗੇ। DST-FIST ਲੈਬ ਵਿੱਚ ਸਾਰੇ ਪ੍ਰਤੀਭਾਗੀਆਂ ਨੂੰ ਡਾ. ਨਰਵੀਰ ਸਿੰਘ ਨੇ ਵੱਖਰੇ-ਵੱਖਰੇ ਇੰਸਟਰੂਮੈਂਟ ਨਾਲ ਪਰੈਕਟੀਕਲ ਸੈਸ਼ਨ ਕਰਵਾਏ। ਇਸ ਤੋਂ ਇਲਾਵਾ ਬਾਇਓਟੈਕਨਾਲੋਜੀ ਵਿਭਾਗ ਵਿੱਚ ਡਾ. ਅਰੁਣ ਦੇਵ ਸ਼ਰਮਾ ਨੇ ਤੇਲ ਨੂੰ ਕੱਢਣ ਦੀ ਵਿਧੀ ਬਾਰੇ ਜਾਣੂ ਕਰਵਾਇਆ ਤੇ ਇਸਦੀ ਮੱਹਤਤਾ ਬਾਰੇ ਦੱਸਿਆ।
ਤੇਲ ਨੂੰ ਕੱਢਣ ਉਪਰੰਤ ਇਸਦੀ Antimicrobial activity ਦੇਖਣ ਲਈ ਡਾ. ਇੰਦਰਜੀਤ ਕੌਰ ਨੇ ਵਿਿਦਆਰਥੀਆਂ ਨੂੰ ਹੈਂਡਸ ਆਨ ਟ੍ਰੇਰਨਿੰਗ ਦਿੱਤੀ। ਇਸ ਮੌਕੇ ਤੇ ਡਾ. ਇੰਦਰਜੀਤ ਕੌਰ ਨੇ ਡੀ.ਐਸ.ਟੀ, SEED Govt. of India, ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਅਰੁਣ ਦੇਵ ਸ਼ਰਮਾ ਦਾ ਧੰਨਵਾਦ ਕੀਤਾ।
































