PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਨਾਭਾ ਵਿਖੇ ਨਸ਼ੇ ਦੀ ਲੋੜ ‘ਚ ਦੋਸਤ ਨੇ ਹੀ ਦੋਸਤ ਨੂੰ ਟੁਕੜਿਆਂ ‘ਚ ਵੱਢਿਆ,

Nabha in need of drugs it was the friend who cut the friend to pieces Patiala Punjab

ਪੀਟੀਬੀ ਖਬਰਾਂ ਨਾਭਾ (रिपोर्ट) ਤਰੁਣ ਕੁਮਾਰ ਸ਼ਰਮਾ : ਨਾਭਾ ਰਿਆਸਤੀ ਸ਼ਹਿਰ ਸਮੇਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਦੋਸਤ ਵੱਲੋ ਆਪਣੇ ਦੋਸਤ ਨੂੰ ਹੀ ਨਸ਼ੇ ਦੀ ਲੋਰ ਵਿੱਚ ਟੋਟਿਆਂ ‘ਚ ਵੱਢ ਕੇ ਜਲਾਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ। ਮਾਮਲੇ ਦੀ ਪੁਸ਼ਟੀ ਕਰਦਿਆਂ ਰੋਂਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਪਾਸੀ ਦੇਵੀ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਪਿਤਾ ਦੀ ਬਰਸੀ ਸਮੇਂ ਨਾਭਾ ਆਇਆ ਸੀ ਅਤੇ ਕਥਿਤ ਦੋਸ਼ੀ ਦੇ ਸੰਪਰਕ ਵਿਚ ਆ ਗਿਆ।

ਬੀਤੇ ਦਿਨੀਂ ਕਥਿਤ ਦੋਸ਼ੀ ਉਸ ਦੇ ਰੋਕਣ ਬਾਵਜੂਦ ਪੁੱਤਰ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲੈ ਗਿਆ ਜਿਸ ਤੋਂ ਬਾਅਦ ਉਸ ਦਾ ਪੁੱਤਰ ਗਾਇਬ ਹੋ ਗਿਆ। ਉਸ ਨੇ ਦੱਸਿਆ ਕਿ ਮੈਂ ਕਥਿਤ ਦੋਸੀ ਦੇ ਘਰ ਵੀ ਗਈ ਸੀ ਪਰੰਤੂ ਦੋਸ਼ੀ ਦੇ ਚਾਚਾ ਨੇ ਮੈਂ ਨਾਲ ਮਾਰਕੁੱਟ ਕਰਕੇ ਮੈਨੂੰ ਬਾਹਰ ਕੱਢ ਦਿੱਤਾ। ਪਾਸੀ ਦੇਵੀ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਉਸ ਨੂੰ ਪੁਲੀਸ ਰਾਹੀਂ ਜਾਣਕਾਰੀ ਮਿਲੀ ਹੈ ਕਿ ਉਸਦਾ ਪੁੱਤਰ ਮਾਰਿਆ ਜਾ ਚੁੱਕਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ਇਕ ਨਾਲੇ ਵਿਚੋਂ ਲਾਸ਼ ਦੇ ਟੁੱਕੜੇ ਬਰਾਮਦ ਹੋਏ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੇ ਦਿਨੀਂ ਨਾਭਾ ਪੁਲਿਸ ਨੂੰ ਪਾਸੀ ਦੇਵੀ ਨਾਮੀ ਇਕ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ ਪੁੱਤਰ ਕੁੰਡੀ ਰਾਮ ਦੋ ਦਿਨਾਂ ਤੋਂ ਲਾਪਤਾ ਹੈ ਅਤੇ ਘਰ ਨਹੀਂ ਆਇਆ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਮਾਮਲੇ ਵਿਚ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਦੀ ਮੌਜੂਦਗੀ ਵਿਚ ਕਰਤਾਰਪੁਰ ਮੁੱਹਲਾ ਵਾਸੀ ਵਿਅਕਤੀ ਦਾ ਨਾਂ ਸਾਹਮਣੇ ਆਉਣ ‘ਤੇ ਜਦੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਉਸ ਦੀ ਨਿਸ਼ਾਨਦੇਹੀ ਉੱਤੇ ਉਸਦੇ ਘਰ ਵਿੱਚੋਂ ਮ੍ਰਿਤਕ ਕੁੰਡੀ ਰਾਮ ਦੀ ਲਾਸ਼ ਦੇ ਟੁੱਕੜੇ ਬਰਾਮਦ ਕਰਵਾਏ ਗਏ।

ਡੀ ਐੱਸ ਪੀ ਰਾਜੇਸ਼ ਛਿੱਬਰ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਨੇ ਲਾਸ਼ ਨੂੰ ਟੁਕੜਿਆਂ ਵਿੱਚ ਤਬਦੀਲ ਕਰਕੇ ਕੁਝ ਹਿੱਸੇ ਤੰਦੂਰ ਵਿਚ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹਿੱਸੇ ਗੰਦੇ ਨਾਲੇ ਵਿੱਚ ਸੁੱਟ ਦਿੱਤੇ। ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ਉਤੇ ਨਾਲੇ ਅਤੇ ਘਰ ਤੋਂ ਮਿਲੇ ਲਾਸ਼ ਦੇ ਟੁਕੜਿਆਂ ਸਮੇਤ ਤੰਦੂਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਮੰਨਿਆ ਕਿ ਪਹਿਲੀ ਨਜ਼ਰੇ ਅਜਿਹਾ ਨਸ਼ੇ ਦੀ ਲੋਰ ਵਿੱਚ ਕੀਤਾ ਗਿਆ ਜਾਪਦਾ ਹੈ।

ਡੀ ਐੱਸ ਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਫਿਲਹਾਲ ਮੌਕੇ ਦੀ ਬਰਾਮਦਗੀ ਤੋਂ ਬਾਅਦ 302, 201, 120ਬੀ ਆਈਪੀਸੀ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਕਰਨ ਬਾਅਦ ਪਤਾ ਚੱਲੇਗਾ ਕਿ ਉਸ ਨੇ ਅਜਿਹਾ ਕਾਰਨਾਮਾ ਕਿਉਂ ਕੀਤਾ ਅਤੇ ਇਸ ਘਿਨਾਉਣੇ ਕਾਂਡ ਵਿੱਚ ਉਸ ਨਾਲ ਹੋਰ ਕੌਣ ਸ਼ਾਮਲ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਦੋਨੋਂ ਦੋਸਤ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਸਨ ਅਤੇ ਅਜਿਹਾ ਕਾਰਨਾਮਾ ਨਸ਼ੇ ਦੀ ਲੋਰ ਕਾਰਨ ਹੀ ਹੋਇਆ ਹੈ।