PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਟਾਫ ਵਿਚਕਾਰ ਕਰਵਾਈ ਗਈ ਵਾਲੀਬਾਲ ਲੀਗ – 2023

Lyallpur Khalsa College Inter-Staff Volleyball League 2023 Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਖੇਡ ਮੈਦਾਨ ਵਿਖੇ ਸਟਾਫ ਵਿਚਕਾਰ ਇਕ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਆਯੋਜਨ ਫਿਜੀਕਲ ਐਜੂਕੇਸ਼ਨ ਤੇ ਖੇਡ ਵਿਭਾਗ ਦੁਆਰਾ ਕੀਤਾ ਗਿਆ। ਇਹ ਵਾਲੀਬਾਲ ਲੀਗ ਟੂਰਨਾਮੈਂਟ ਵਿਚ ਤਿੰਨ ਟੀਮਾਂ ਐਲਕੇਸੀ ਵੇਰੀਓਰਜ਼, ਐਲਕੇਸੀ ਫਾਈਟਰਜ਼, ਐਲਕੇਸੀ ਸਪਾਰਟਨਜ਼ ਦਾ ਗਠਨ ਕੀਤਾ ਗਿਆ।

ਇਹ ਟੀਮਾਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਦੀਆ ਸਾਂਝੇ ਰੂਪ ਵਿਚ ਬਣਾਈਆਂ ਗਈਆਂ ਸਨ। ਟੂਰਨਾਮੈਂਟ ਦੇ ਆਰੰਭ ਵਿਚ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਤੇ ਡਾ. ਐਸ.ਐਸ. ਬੈਂਸ ਡੀਨ ਸਪੋਰਟਸ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਇਸ ਮੌਕੇ ਸਾਰੇ ਖਿਡਾਰੀਆਂ ਨੂੰ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਪੂਰੀ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ।

ਡਾ. ਐਸ.ਐਸ. ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲਕੇਸੀ ਵੇਰੀਓਰਜ਼ ਦੇ ਕਪਤਾਲ ਡਾ. ਦਿਨਕਰ ਸ਼ਰਮਾ ਸਨ ਤੇ ਉਨ੍ਹਾਂ ਦੇ ਟੀਮ ਮੈਂਬਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਬਲਰਾਜ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਸ੍ਰੀ ਸੁਨੀਲ ਕੁਮਾਰ ਸਨ; ਐਲਕੇਸੀ ਫਾਈਟਰਸ ਦੇ ਕਪਤਾਨ ਡਾ. ਪਲਵਿੰਦਰ ਸਿੰਘ ਸਨ ਅਤੇ ਉਨ੍ਹਾਂ ਦੇ ਟੀਮ ਮੈਂਬਰ ਡਾ. ਮਨਪ੍ਰੀਤ ਸਿੰਘ ਲਹਿਲ, ਡਾ. ਹਰਜਿੰਦਰ ਸਿੰਘ, ਪ੍ਰੋ. ਮਨਵੀਰ, ਪ੍ਰੋ. ਓਂਕਾਰ ਸਿੰਘ, ਪ੍ਰੋ. ਵਨੀਤ ਕੁਮਾਰ ਗੁਪਤਾ ਪ੍ਰੋ. ਹਿੰਮਾਸ਼ੂ ਅਤੇ ਐਲਕੇਸੀ ਸਪਾਰਟਨ ਦੇ ਕਪਤਾਲ ਪ੍ਰੋ. ਅਜੈ ਕੁਮਾਰ ਸਨ ਅਤੇ ਉਨ੍ਹਾਂ ਦੇ ਟੀਮ ਮੈਂਬਰ ਡਾ. ਕਰਨਬੀਰ ਸਿੰਘ, ਪ੍ਰੋ. ਮਨੀਸ਼ ਗੋਇਲ, ਪ੍ਰੋ. ਸਰਬੀਤ ਸਿੰਘ, ਪ੍ਰੋ. ਓਂਕਾਰ, ਸ੍ਰੀ ਰਕੇਸ਼ ਕੁਮਾਰ ਅਤੇ ਸ੍ਰੀ ਗੋਪੀ ਚੰਦ ਸਨ।

Lyallpur Khalsa College Inter-Staff Volleyball League 2023 Jalandhar

ਇਨ੍ਹਾਂ ਤਿੰਨਾਂ ਟੀਮਾਂ ਵਿਚਕਾਰ ਇਕ-ਇਕ ਮੈਚ ਕਰਵਾਇਆ ਗਿਆ। ਇੰਨਾਂ ਤਿੰਨਾ ਟੀਮਾਂ ਦੀ ਖਾਸੀਅਤ ਇਹ ਰਹੀ ਕਿ ਇਨ੍ਹਾਂ ਤਿੰਨ੍ਹਾਂ ਟੀਮਾਂ ਨੇ ਇਕ ਇਕ ਮੈਚ ਜਿੱਤ ਕੇੇ ਬਰਾਬਰੀ ਕੀਤੀ। ਜੇਤੂ ਟੀਮਾਂ ਦਾ ਨਿਰਣਾ ਪੁਆਇੰਟ ਦੇ ਆਧਾਰ ’ਤੇ ਕੀਤਾ ਗਿਆ। ਜਿਸ ਵਿਚ ਐਲਕੇਸੀ ਸਪਾਰਟਨਜ਼ ਨੇ 83 ਪੁਆਇੰਟ ਹਾਸਲ ਕਰਕੇ ਵਿੱਨਰ ਟ੍ਰਾਫੀ ‘ਤੇ ਆਪਣਾ ਕਬਜਾ ਕੀਤਾ ਜਦ ਕੇ ਐਲਕੇਸੀ 80 ਪੁਆਇੰਟ ਹਾਸਲ ਕਰਕੇ ਦੂਜਾ ਅਤੇ ਐਲਕੇਸੀ ਵੇਰੀਓਰਸ 76 ਪੁਆਇੰਟ ਹਾਸਲ ਕਰਕੇ ਤੀਜੇ ਸਥਾਨ ਉਪਰ ਰਹੀ।

ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਮੈਚ ਜਿੱਤਣ ਲਈ ਸਪਾਰਟਨ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੈਚ ਨਾਲ ਸਟਾਫ ਵਿਚਕਾਰ ਖੇਡਾਂ ਦੀ ਇਕ ਨਵੀਂ ਆਧਾਰਸ਼ਿਲਾ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਅਧਿਆਪਕ ਤੇ ਹੋਰ ਸਟਾਫ ਜਿੱਥੇ ਆਪਣੇ ਕੰਮ ਵਿਚ ਨਿਪੁੰਨ ਹੈ, ਉਥੇ ਸਰੀਰਿਕ ਪੱਖੋ ਵੀ ਫਿੱਟ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਸਟਾਫ ਅਜਿਹੀ ਸਦਭਾਵਨਾ ਦਾ ਪ੍ਰਗਟਾਵਾ ਹੋਰ ਖੇਤਰਾਂ ਵਿਚ ਵੀ ਕਰਦਾ ਰਹੇਗਾ।

ਇਸ ਮੌਕੇ ਡਾ. ਐਸ.ਐਸ. ਬੈਂਸ ਨੇ ਖੇਡ ਵਿਭਾਗ ਦੀ ਸਾਲ 2022-23 ਦੀ ਰਿਪੋਰਟ ਵੀ ਪੇਸ਼ ਕੀਤੀ। ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟੇਟਰ ਦੀ ਭੂਮਿਕਾ ਨਿਭਾਈ। ਜਦਕਿ ਵਿਦਿਆਰਥੀ ਹਰਸ਼, ਰੋਹਿਤ ਤੇ ਸੂਖਨ ਨੇ ਰੈਫਰੀ ਦੀ ਭੂਮਿਕਾ ਨਿਭਾਈ। ਇਸ ਮੈਚ ਦਾ ਆਯੋਜਨ ਕਰਨ ਲਈ ਖੇਡ ਵਿਭਾਗ ਦੇ ਸਟਾਫ ਮੈਂਬਰ ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ, ਸ੍ਰੀ ਕਾਲੂ ਰਾਮ, ਸ੍ਰੀ ਤੀਰਥ ਨੇ ਖਾਸ ਭੂਮਿਕਾ ਨਿਭਾਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਤੋਂ ਇਲਾਵਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਹਾਜ਼ਰ ਸਨ।

Latest News