ਪੀਟੀਬੀ ਖਬਰਾਂ ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਵਰਗੇ ਪਲੇਟਫਾਰਮ ‘ਤੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਦਾ। ਹਾਲ ਹੀ ਵਿੱਚ ਐਲਕੇਸੀ ਕੁਇਜ਼ ਟੀਮ ਨੇ ਐਚ.ਐਮ.ਵੀ. ਜਲੰਧਰ ਵਿਖੇ ਕੁਇਜ਼ ਵਿਚ ਅਤੇ ਕੇ.ਐਮ.ਵੀ. ਜਲੰਧਰ ਵਿੱਚ ਗਰੁੱਪ ਡਿਸਕਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅਕਾਦਮਿਕ ਤੌਰ ‘ਤੇ ਮਜ਼ਬੂਤ ਹੋਣ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ‘ਚ ਸਫ਼ਲ ਹੋਣ ਲਈ ਸਾਹਿਤਕ ਮੁਕਾਬਲੇ ਵਧੀਆ ਪਲੇਟਫਾਰਮ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਐਲਕੇਸੀ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਦੀ ਮਦਦ ਕਰਦਾ ਰਹੇਗਾ।
ਡਾ: ਸਮਰਾ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਪ੍ਰੋ: ਸੰਦੀਪ ਆਹੂਜਾ ਅਤੇ ਸਤਪਾਲ ਸਿੰਘ ਨੂੰ ਵਧਾਈ ਦਿੱਤੀ। ਪ੍ਰੋ. ਆਹੂਜਾ ਸੰਦੀਪ ਨੇ ਦੱਸਿਆ ਕਿ ਸਾਹਿਤਕ ਕੁਇਜ਼ ਵਿੱਚ ਐਮ.ਏ ਅੰਗਰੇਜ਼ੀ ਦੀਆਂ ਵਿਦਿਆਰਥਣਾਂ ਪ੍ਰਭਦੀਪ ਕੌਰ ਅਤੇ ਰਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋ: ਸਤਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਸਾਕਸ਼ੀ ਸ਼ਰਮਾ ਨੇ
35 ਮਿੰਟ ਦੇ ਗਰੁੱਪ ਡਿਸਕਸ਼ਨ ਮੁਕਾਬਲੇ ਵਿੱਚ ਸਰਵੋਤਮ ਬੁਲਾਰੇ ਦਾ ਪੁਰਸਕਾਰ ਜਿੱਤਿਆ, ਜਿਸ ਵਿੱਚ 13 ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 26 ਪ੍ਰਤੀਯੋਗੀਆਂ ਨੇ ਭਾਗ ਲਿਆ। ਜੇਤੂਆਂ ਨੇ ਅਜਿਹੇ ਉੱਚ ਪੱਧਰੀ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਮੌਕੇ ਪ੍ਰਦਾਨ ਕਰਨ ਲਈ ਕਾਲਜ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ।





































