PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਐਸੋਸੀਏਸ਼ਨ ਆਫ ਇੰਡੀਆ ਯੂਨਵਰਸਿਟੀਜ਼ ਨਵੀਂ ਦਿੱਲੀ ਵਲੋਂ ਕਰਵਾਈ ਜਾ ਰਹੀ ਆਲ ਇੰਡੀਆ ਅੰਤਰ-ਵਰਸਿਟੀ ਚੈਂਪੀਅਨਸ਼ਿਪ 2023-24 ਦੇ ਓਬਜ਼ਰਵਰ ਨਿਯੁਕਤ ਕੀਤੇ ਗਏ ਹਨ।
..
ਇਹ ਚੈਂਪੀਅਨਸ਼ਿਪ ਮਿਤੀ 2 ਜਨਵਰੀ ਤੋਂ 12 ਜਨਵਰੀ 2024 ਤੱਕ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ ਕੁੱਲ 32 ਯੂਨੀਵਰਸਿਟੀਜ਼ ਦੀਆਂ ਟੀਮਾਂ ਭਾਗ ਲੈ ਰਹੀਆ ਹਨ, ਜਿਨ੍ਹਾਂ ਨੂੰ ਏ.ਆਈ.ਯੂ. ਦੇ ਨਿਯਮਾਂ ਅਨੁਸਾਰ 8 ਪੂਲਾਂ ਵਿਚ ਵੰਡਿਆ ਗਿਆ ਹੈ।
. . .ਇਹ ਚੈਂਪੀਅਨਸ਼ਿਪ ਲੀਗ ਕਮ ਨਾਕ-ਆਊਟ ਦੇ ਆਧਾਰ ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਨਿਯੁਕਤੀ ਡਾ. ਜਸਪਾਲ ਸਿੰਘ ਹੁਰਾਂ ਦੀ ਖੇਡਾਂ ਦੇ ਖੇਤਰ ਵਿਚ ਮੁਹਾਰਤ ਅਤੇ ਮੁਕਾਬਲਾਮੁਖੀ ਖੇਡਾਂ ਦੇ ਖੇਤਰ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ।
. .