PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਮੇਹਰ ਚੰਦ ਪੋਲੀਟੈਕਨਿਕ ਵਿਖੇ ਮਹਾਤਮਾ ਹੰਸਰਾਜ ਤਕਨੀਕੀ ਮੇਲਾ,

mahatma-hansraj-technical-fair-at-mehar-chand-polytechnic-jalandhar

.

ਪੀਟੀਬੀ ਖ਼ਬਰ “ਸਿੱਖਿਆ” : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਵਿਿਦਆਰਥੀਆਂ ਵਲੋਂ ਮਹਾਤਮਾ ਹੰਸਰਾਜ ਤਕਨੀਕੀ ਫੇਸਟੀਵਲ ਲਗਾਇਆ ਗਿਆ। ਜਿਸ ਵਿੱਚ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਆਪਣੇ ਬਣਾਏ ਹੋਏ ਮਾਡਲਾਂ ਤੇ ਪੋ੍ਰਜ਼ੈਕਟਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦਾ ਉਦਘਾਟਨ ਪ੍ਰੋ. ਕੁਲਦੀਪ ਸਿੰਘ ਨਾਗਲਾ, ਐਨ.ਆਈ.ਟੀ ਜਲੰਧਰ ਨੇ ਕੀਤਾ। ਨਿਸ਼ਾਤ ਗੰਗਵਾਨੀ, ਸ਼੍ਰੀ ਸੁਖਜਿੰਦਰ ਅਟਵਾਲ, ਸ਼੍ਰੀ ਬਲਬੀਰ ਟਾਂਡਾ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

.

.

ਮਹਿਮਾਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਪ੍ਰਦਰਸ਼ਨੀ ਵਿੱਚ 100 ਦੇ ਕਰੀਬ ਵਰਕਿੰਗ ਅਤੇ ਸਟਿਲ ਮਾਡਲ ਪੇਸ਼ ਕੀਤੇ ਗਏ, ਜਿਹਨਾਂ ਨੂੰ ਬਹੁਤ ਸਲਾਹਿਆ ਗਿਆ। ਇਹਨਾਂ ਵਿੱਚ ਉਹ ਮਾਡਲ ਵਿਸ਼ੇਸ਼ ਰੂਪ ਵਿੱਚ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਵਿਖਾਏ ਗਏ, ਜਿਹਨਾਂ ਨੇ ਸਾਈਸ ਸਿਟੀ ਟੈਕ ਫੈਸਟ ਤੇ ਹੋਰ ਮੁਕਾਬਲਿਆਂ ਵਿੱਚ ਪਹਿਲੇ ਇਨਾਮ ਜਿੱਤੇ।

.

.

ਸ਼੍ਰੀ ਕੇ.ਐਸ.ਨਾਗਲਾ ਜੀ ਨੇ ਕਿਹਾ ਕਿ ਉਹ ਉੱਚ ਕੋਟੀ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੇਖ ਕੇ ਬਹੁਤ ਖੁਸ਼ ਹੋਏ ਹਨ। ਸਾਨੂੰ ਮਾਣ ਹੈ ਕਿ ਇੱਕ ਪੋਲੀਟੈਕਨਿਕ ਵਿੱਚ ਵੀ ਕਿਸੇ ਉਚ ਕੋਟੀ ਦੇ ਇੰਜੀਨੀਅਰਿੰਗ ਕਾਲਜ ਵਰਗਾ ਕੰਮ ਹੋ ਰਿਹਾ ਹੈ।ਇਸ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਵਧਾਈ ਦੇ ਹੱਕਦਾਰ ਹਨ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਇਹਨਾਂ ਪ੍ਰਜੈਕਟਾਂ ਤੇ ਹੋਰ ਕੰਮ ਕਰਨਾਂ ਚਾਹੁੰਦੇ ਹਨ, ਉਸ ਲਈ ਉਹ ਪੂਰਣ ਸਹਿਯੋਗ ਦੇਣਗੇ ਤੇ ਪੇਟੈਂਟ ਫਾਇਲ ਕਰਨ ਲਈ ਵੀ ਮਦਦ ਕਰਨਗੇ।

.

.

ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਵੀ ਆਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਮੁੱਖ ਮਹਿਮਾਨ ਨੂੰ ਸਮਰਿੱਤੀ ਚਿੰਨ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਪ੍ਰਦਰਸ਼ਨੀ ਨੂੰ 1000 ਤੋਂ ਵੀ ਵੱਧ ਵਿਦਿਆਰਥੀਆਂ ਨੇ ਵੇਖਿਆ। ਇਸ ਟੈਕਨੋਮੇਲੇ ਵਿੱਚ ਡਾ. ਰਾਜੀਵ ਭਾਟੀਆ, ਡਾ. ਸੰਜੇ ਬਾਂਸਲ, ਸ਼੍ਰੀ ਕਸ਼ਮੀਰ ਕੁਮਾਰ, ਮੈਡਮ ਰਿਚਾ ਅਰੋੜਾ, ਪ੍ਰਿੰਸ ਮਦਾਨ, ਸ. ਤਰਲੋਕ ਸਿੰਘ ਅਤੇ ਸ਼੍ਰੀ ਹੀਰਾ ਮਹਾਜਨ ਵੀ ਸ਼ਾਮਿਲ ਹੋਏ।

.

.