PTB News

Latest news
मशीन लर्निंग और एआई पर वर्कशाप का आयोजन, सेंट सोल्जर लॉ कॉलेज जालंधर के छात्रों ने चमकाया ग्रुप का नाम, टीम ने जीता पी.यू मूट प्रतियोगिता में... Good News, कनाडा के नए PM बने Mark Carney, इमीग्रेशन पॉलिसी से लेकर भारत से रिश्तों को लेकर होंगे बड़... जालंधर में बस और ट्रैक्टर-ट्रॉली में हुई जोरदार टकराई, 4 लोगों की हुई मौत, 9 के करीब हुए घायल, मची च... सेंट सोल्जर ग्रुप ऑफ इंस्टीटूशन ने मनाया ग्रैंड अंतर्राष्ट्रीय महिला दिवस। पी.सी.एम.एस.डी. कॉलेज फॉर विमेन, जालंधर द्वारा अंतर्राष्ट्रीय महिला दिवस पर मैमोग्राफी शिविर का आयोज... एचएमवी में अंतर्राष्ट्रीय महिला दिवस के उपलक्ष्य में उत्साहवर्धक संवादात्मक सत्र, इनोसेंट हार्ट्स ने नारी सशक्तीकरण की भावना को किया प्रज्वलित, श्री रमन अरोड़ा, एमएलए, ने इनोसेंट हार्ट्स के नन्हे ग्रेजुएट्स को ग्रैंड 'ग्रेजुएशन सेरेमनी' में किय... आईवी.वर्ल्ड स्कूल ने सुश्री सीता. आर.मेनन के साथ मनाया महिला दिवस,
Translate

ਵਿਧਾਨ ਸਭਾ ਚੋਣਾ ਦੀ ਵਾਅਦਾ ਖਿਲਾਫੀ ਦਾ ਹਿਸਾਬ ਚੁਕਤਾ ਕਰਨ ਲਈ ਕਮਰ ਕਸ ਚੁੱਕੇ ਹਨ ਜਲੰਧਰ ਵਾਸੀ : ਸ. ਸਿਮਰਨਜੀਤ ਸਿੰਘ ਮਾਨ

residents of Jalandhar have tightened their belts to pay the bill against the promise of the Vidhan Sabha election: S. Simranjit Singh Hon

ਪੀਟੀਬੀ ਖਬਰਾਂ ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅੱਜ ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪਾਰਟੀ ਦੇ ਜਲੰਧਰ ਮਾਡਲ ਟਾਊਨ ਸਥਿਤ ਦਫਤਰ ਪਹੁੰਚੇ, ਜਿੱਥੋ ਪਰੈਸ ਦੇ ਨਾਂਅ ਪ੍ਰੈਸ ਨੋਟ ਜਾਰੀ ਕਰਦਿਆਂ ਜਲੰਧਰ ਵਾਸੀਆਂ ਨੂੰ ਕਿਹਾ ਕਿ ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਇਸ ਵਾਰ ਪਾਰਟੀਬਾਜੀ ਤੋਂ ਉੱਪਰ ਉਠ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਬੇਦਾਗ ਦਿੱਖ ਵਾਲੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇ।

ਐਮ.ਪੀ. ਸ. ਮਾਨ ਨੇ ਕਿਹਾ ਕਿ ਬਾਦਲ ਦਲ, ਕਾਂਗਰਸ ਦੀਆਂ ਨੀਤੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਆਪਣਾ ਭਰੋਸਾ ਦਿਖਾਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ। ਸੀਐਮ ਭਗਵੰਤ ਸਿੰਘ ਮਾਨ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਕੇ ਆਪਣੇ ਦਿੱਲੀ ਵਾਲੇ ਸਿਆਸੀ ਆਕਾਵਾਂ ਦੀ ਇੱਛਾ ਪੂਰਨ ਤੱਕ ਹੀ ਸੀਮਿਤ ਰਹਿ ਗਏ ਹਨ। ਵੋਟਾਂ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਕਾਰਜਕਾਲ ਦੌਰਾਨ ਲੱਗਣ ਵਾਲੇ ਧਰਨਿਆਂ ਉਪਰ ਤਿੱਖੇ ਵਿਅੰਗ ਕਰਕੇ ਲੋਕਾਂ ਦੀ ਵਾਹਵਾਹੀ ਤੇ ਸਮਰੱਥਨ ਹਾਸਲ ਕਰਨ ਵਾਲੇ ਸੀਐਮ ਭਗਵੰਤ ਮਾਨ ਅੱਜ ਆਪਣੀ ਰਿਹਾਇਸ਼ ਅੱਗਿਓ ਧਰਨੇ ਖਤਮ ਕਰਨ ਵਿੱਚ ਅਸਮਰੱਥ ਹਨ।

ਧਰਨਿਆ ਦੌਰਾਨ ਲਾਠੀਚਾਰਜਾਂ ਉਪਰ ਤੰਜ ਕਸਣ ਵਾਲੇ ਭਗਵੰਤ ਮਾਨ ਅੱਜ ਖੁਦ ਧਰਨਾਕਾਰੀਆਂ ਦੀ ਆਵਾਜ ਨੂੰ ਦਬਾਉਣ ਲਈ ਸਰਕਾਰੀ ਡੰਡੇ ਦਾ ਸਹਾਰਾ ਲੈ ਰਹੇ ਹਨ, ਜਦੋਂ ਕਿ ਕੋਈ ਵੀ ਵਾਅਦਾ ਪੂਰਾ ਹੁੰਦਾ ਨਾ ਦੇਖ ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸ. ਮਾਨ ਨੇ ਕਿਹਾ ਕਿ ਵੱਖ-ਵੱਖ ਵਰਗਾਂ ਖਾਸ ਕਰਕੇ ਸਿੱਖ ਕੌਮ ਨਾਲ ਹੋਣ ਵਾਲੇ ਵਿਤਕਰੇ ਦੇ ਖਾਤਮੇ, ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਯਕੀਨੀ ਬਣਾਈ ਜਾਵੇ, ਤਾਂ ਜੋ ਵਾਅਦੇ ਕਰਕੇ ਮੁਕਰਨ ਵਾਲੀਆਂ ਬਾਦਲ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਵਰਗੀਆਂ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਇਆ ਜਾ ਸਕੇ।

ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾ ਅਨੁਸਾਰ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਾਜਰ ਰਹਿਣਗੇ। ਉਹਨਾਂ ਪ੍ਰੈਸ ਦੇ ਜਰੀਏ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 10 ਮਈ ਨੂੰ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਿੱਤ ਯਕੀਨੀ ਬਣਾਈ ਜਾਵੇ, ਤਾਂ ਜੋ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਜੋਰਦਾਰ ਢੰਗ ਨਾਲ ਆਵਾਜ ਬੁਲੰਦ ਕੀਤੀ ਜਾ ਸਕੇ। ਇਸ ਮੌਕੇ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਦਾਰ ਦਰਸ਼ਨ ਸਿੰਘ ਮੰਡੇਰ, ਰਣਦੀਪ ਸਿੰਘ, ਬੀਬੀ ਸੁਰਜੀਤ ਕੌਰ ਬਰਨਾਲਾ, ਪ੍ਰਿੰਸੀਪਲ ਬਲਦੇਵ ਸਿੰਘ ਬਰਨਾਲਾ, ਓਂਕਾਰ ਸਿੰਘ ਬਰਾੜ, ਗੁਰਜੀਤ ਸਿੰਘ ਲਦਾਲ, ਜਸਕਰਨ ਸਿੰਘ, ਪਿਆਰਾ ਸਿੰਘ ਗਿੱਲ, ਕਰਮਜੀਤ ਸਿੰਘ ਕੱਟੂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜਰ ਸਨ।

Latest News

Latest News