PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਫੋਟੋਗ੍ਰਾਫੀ ਅਤੇ ਸਿਨਮੇਟੋਗ੍ਰਾਫੀ ਵਿਸ਼ੇ ਤੇ ਕਰਵਾਇਆ ਗਿਆ ਸੈਮੀਨਾਰ,

Seminar on Photography and Cinematography conducted at Lyallpur Khalsa College Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਅਤੇ ਆਈ.ਟੀ. ਵਿਭਾਗ ਵਲੋਂ ਨੂੰ ਫੋਟੋਗ੍ਰਾਫੀ ਸੈਮੀਨਾਰ ਕਰਵਾਇਆ ਗਿਆ ਜਿੱਥੇ ਕਰੀਬ 98 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਫੋਟੋਗ੍ਰਾਫੀ ਅਤੇ ਪ੍ਰੋਡਕਸ਼ਨ ਦੀਆਂ ਨਵੀਆਂ ਤਕਨੀਕਾਂ ਅਤੇ ਪਹਿਲੂਆਂ ਬਾਰੇ ਦੱਸਿਆ ਗਿਆ। ਇਸ ਸੈਮੀਨਾਰ ਵਿਚ ਫੋਟੋਗ੍ਰਾਫੀ ਅਤੇ ਸਿਨਮੇਟੋਗ੍ਰਾਫੀ ਦੇ ਮਾਹਿਰ ਸੂਰਜ ਡੋਗਰਾ ਅਤੇ ਪ੍ਰੋਡਕਸ਼ਨ ਐਗ਼ਜੇਕਟਿਵ ਸ਼੍ਰੀ ਵਿਸ਼ਾਲ ਸੱਭਰਵਾਲ ਵਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ।

ਇਸ ਸਮਾਰੋਹ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੱਚਿਆਂ ਨੂੰ ਦੱਸਿਆ ਕਿ ਫੋਟੋਗਰਾਫੀ ਅੱਜ ਦੇ ਸਮੇਂ ਦੀ ਇਕ ਮਹੱਤਵਪੂਰਨ ਲੋੜ ਹੈ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਤਕਨੀਕ ਸਿੱਖਣੀ ਚਾਹੀਦੀ ਹੈ। ਕੰਪਿਊਟਰ ਅਤੇ ਆਈ.ਟੀ. ਵਿਭਾਗ ਦੇ ਮੁਖੀ ਡਾ. ਮਨੋਹਰ ਸਿੰਘ ਨੇ ਕਿਹਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸੈਸ਼ਨ ਵਿਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ।

ਇਸ ਸੈਮੀਨਾਰ ਦੇ ਕੋਆਰਡੀਨੇਟਰ ਦੀ ਭੂਮਿਕਾ ਪ੍ਰੋਫੈਸਰ ਅਰਚਨਾ, ਪ੍ਰੋਫੈਸਰ ਹਿਮਾਂਸ਼ੂ ਅਤੇ ਪ੍ਰੋਫੈਸਰ ਹਰਪ੍ਰੀਤ ਵਲੋਂ ਨਿਭਾਈ ਗਈ। ਡੋਗਰਾ ਨੇ ਫੋਟੋਗ੍ਰਾਫੀ ਦੀਆਂ ਆਮ ਤਕਨੀਕਾਂ ਅਤੇ ਤੱਤਾਂ ਜਿਵੇਂ ਅਪਰਚਰ, ਸ਼ਟਰ ਸਪੀਡ, ਡੇਪਥ ਆੱਫ ਫੀਲਡ ਆਦਿ ਬਾਰੇ ਦੱਸਿਆ। ਸੱਭਰਵਾਲ ਵਲੋਂ ਬੱਚਿਆਂ ਨੂੰ ਪ੍ਰੋਡਕਸ਼ਨ ਬਾਰੇ ਦੱਸਿਆ ਗਿਆ। ਉੱਥੇ ਹੀ ਬੱਚਿਆਂ ਵਲੋਂ ਉਹਨਾਂ ਨੂੰ ਸੈਸ਼ਨ ਦੇ ਵਿਸ਼ੇ ਬਾਰੇ ਸਵਾਲ ਵੀ ਵੱਧ ਚੜ੍ਹ ਕੇ ਪੁੱਛੇ ਗਏ। ਬੱਚਿਆਂ ਤੇ ਸਪੀਕਰਸ ਵਲੋਂ ਇਸ ਇਵੇੰਟ ਵਿੱਚ ਬਰਾਬਰ ਹਿੱਸਾ ਲਿਆ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਫੋਟੋਗ੍ਰਾਫੀ ਦੀਆਂ ਕਈ ਤਕਨੀਕਾਂ ਅਤੇ ਪੇਸ਼ੇਵਰ ਪਹਿਲੂਆਂ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਵਿਿਦਆਰਥੀਆਂ ਅਲੱਗ-ਅਲੱਗ ਐਪਲੀਕੈਸ਼ਨਸ ਅਤੇ ਫੋਟੋ ਐਡੀਟਿੰਗ ਤਕਨੀਕਾਂ ਦੀ ਵਰਤੋਂ ਕਰ ਸਕਣ। ਇਸ ਨਾਲ ਉਹਨਾਂ ਦੇ ਹੁਨਰ ਵਿਚ ਵਾਧਾ ਹੋ ਸਕੇ। ਡਾ. ਮਨੋਹਰ ਸਿੰਘ ਵਲੋਂ ਬੱਚਿਆਂ ਨੂੰ ਇਸ ਪ੍ਰੋਗਰਾਮ ਹਿੱਸਾ ਲੈਣ ਤੇ ਉਹਨਾਂ ਨੂੰ ਵਧਾਈ ਦਿੱਤੀ।