PTB News

Latest news
डेंटल कॉलेज शिमला का नाम राजीव गांधी डेंटल कॉलेज, शिमला होगा: मुख्यमंत्री स्वर्गीय श्रीमती मनोरमा मेयर के निमित्त प्रार्थना सभा में अर्पित भावभीनी श्रद्धांजलि, एचएमवी ने जीएनडीयू दीक्षांत समारोह में 29 स्वर्ण पदक प्राप्त कर रचा नया इतिहास, श्री जगन्नाथ रथ यात्रा के दौरान सेंट सोल्जर ग्रुप ऑफ इंस्टीट्यूशंस द्वारा लंगर सेवा का आयोजन, 20 दिन से भूख हड़ताल पर बैठे सोनम वांगचुक को उठा ले गई दिल्ली पुलिस, पहुंचाया अस्पताल, अभिजीत दीपके ... ₹4 करोड़ फिरौती मामले में पंजाब पुलिस के SHO को किया गिरफ्तार स्टूडेंट्स ऑफ़ सेंट सोल्जर ग्रुप ने नीट 2026 में शानदार प्रदर्शन कर संस्थान का नाम किया रोशन, इनोसेंट हार्ट्स के निलेश दत्ता ने नीट (यूजी)-2026 में ऑल इंडिया रैंक (AIR) 1305 प्राप्त कर विद्यालय ... PM मोदी ने हरियाणा से देश को समर्पित की पहली हाइड्रोजन ट्रेन चलती बस में लगी भीषण आग, ड्राइवर की सूझबूझ से 30 यात्रियों की बची जान

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਭੂਗੌਲ ਵਿਭਾਗ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ,

quiz-competition-was-organized-by-the-post-graduate-geography-department-of-lyallpur-khalsa-college-jalandhar

.

ਪੀਟੀਬੀ ਖ਼ਬਰ “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਭੂਗੌਲ ਵਿਭਾਗ ਵੱਲੋਂ ਐਸੋਸੀਏਸ਼ਨ ਆਫ ਪੰਜਾਬ ਜਿਓਗ੍ਰਾਫਰਜ਼ ਦੇ ਸਹਿਯੋਗ ਨਾਲ ਉੱਤਰੀ ਜ਼ੋਨ ਪੱਧਰੀ ਭੂਗੋਲ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਪੋ੍ਰਗਰਾਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਦੇ ਗਿਆਨ ਤੋਂ ਅਗਾਂਹ ਵੇਖਣ ਅਤੇ ਪ੍ਰਾਪਤ ਗਿਆਨ ਨੂੰ ਵਿਹਾਰਕ ਰੂਪ ਵਿਚ ਵਰਤਣ ਲਈ ਉਤਸ਼ਾਹਿਤ ਕੀਤਾ।

.

.

ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਵਿਚ ਮਹੱਤਵਪੁਰਨ ਭੂਮਿਕਾ ਨਿਭਾਉਂਦੇ ਹਨ। ਕੁਇਜ਼ ਦਾ ਉਦੇਸ਼ ਅਕਾਦਮਿਕ ਦੇ ਅੰਦਰ ਅਤੇ ਅਕਾਦਮਿਕ ਤੋਂ ਬਾਹਰ ਭਾਗੀਦਾਰਾਂ ਦੇ ਗਿਆਨ ਦਾ ਮੁਲਾਂਕਣ ਕਰਨਾ ਸੀ ਅਤੇ ਨਾਲ ਹੀ ਸਿਹਤਮੰਦ ਅਤੇ ਨਿਰਪੱਖ ਮੁਕਾਬਲੇ ਦੁਆਰਾ ਵਿਦਿਅਕ ਉੱਤਮਤਾ ਅਤੇ ਯੋਗਤਾ ਨੂੰ ਉਤਸ਼ਾਹਿਤ ਕਰਨਾ ਸੀ।

.

.

ਡਾ. ਪੂਜਾ ਰਾਣਾ, ਮੁਖੀ ਭੂਗੋਲ ਵਿਭਾਗ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵੱਖ-ਵੱਖ ਥਾਵਾਂ ਤੋਂ 10 ਕਾਲਜਾਂ ਨੇ ਭਾਗ ਲਿਆ। ਇਸ ਵਿਚ ਡੀ.ਏ.ਵੀ. ਕਾਲਜ ਜਲੰਧਰ ਨੇ ਪਹਿਲਾ, ਦੋਆਬਾ ਕਾਲਜ ਨੇ ਦੂਜਾ ਅਤੇ ਐਸ.ਆਰ. ਸਰਕਾਰੀ ਕਾਲਜ ਫ਼ਾਰ ਵਿਮੈਨ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।

.

.

ਅੰਤ ਵਿੱਚ ਡਾ. ਪੂਜਾ ਰਾਣਾ ਨੇ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਪ੍ਰੋ. ਓਂਕਾਰ ਸਿੰਘ, ਪ੍ਰੋ. ਮਨਦੀਪ ਸਿੰਘ ਅਤੇ ਪ੍ਰੋ. ਪ੍ਰਿਆ ਕਟਾਰੀਆ ਵੀ ਹਾਜ਼ਰ ਸਨ। ਅੰਤ ਵਿਚ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਤਕਸੀਮ ਕੀਤੇ ਗਏ।

.

.

.