PTB News

Latest news
ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਏ. (ਭੂਗੋਲ) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਪਹਿਲੀਆਂ ਚਾਰੇ ਪੁਜੀਸ਼ਨਾ... सेंट सोल्जर कॉलेज की छात्राओं ने विश्वविद्यालय परीक्षाओं में लहराया परचम, रायत बाहरा प्रोफेशनल यूनिवर्सिटी होशियारपुर में 'इग्नाइट 2026' का भव्य आगाज़; विद्यार्थियों में दिखा... जालंधर के युवराज भाटिया ने 10 साल की उम्र में रचा IGU मेन टूर की सी कैटेगरी में बनाई खास जालंधर की राजनितिक के चाणक्य कहे जाने वाले आम आदमी पार्टी के सीनियर नेता का पार्टी ने बढ़ाया कद अमरावती अस्पताल अग्निकांड को लेकर CM फडणवीस ने किया बड़ा ऐलान, जांच के भी दिए आदेश Jalandhar : बाबा मुराद शाह दरगाह से लौट रहे दंपति सहित मासूम बेटी की हुई सड़क हादसे में दर्द/नाक मौ/त बड़ा फैसला : जज बनने के लिए, 3 नहीं अब 1 साल की होगी वकालत जरूरी Punjab बंद के बीच चली गो/लियां, कारोबारी के ऑफिस के बाहर, ₹5 करोड़ न देने पर मारने की मिल रही थीं धम... पंजाब बंद : मोहाली-चंडीगढ़ के बाॅर्डर पूरी तरह से सील, राज्य के कई शहरों में दुकानें बंद, भारी पुलिस...

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ ਵੱਲੋਂ ਪ੍ਰੋ. ਡਾ. ਰੁਪਿੰਦਰ ਕੌਰ ਬੈਂਸ ਜੀ ਦੇ ਸੇਵਾਮੁਕਤ ਹੋਣ ਤੇ ਦਿਤੀ ਗਈ ਵਿਦਾਇਗੀ ਪਾਰਟੀ,

Lyallpur Khalsa College for Women Dr Farewell party on the retirement of Rupinder Kaur Bains

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ, ਜਲੰਧਰ ਵਲੋਂ ਮਿਊਜ਼ਿਕ ਵੋਕਲ ਵਿਭਾਗ ਦੇ ਮੁਖੀ ਪ੍ਰੋ. ਡਾ. ਰੁਪਿੰਦਰ ਕੌਰ ਬੈਂਸ ਦੁਆਰਾ ਅਠੱਤੀ ਸਾਲ, ਚਾਰ ਮਹੀਨੇ ਅਤੇ ਉੱਨੀ ਦਿਨ ਸਫ਼ਲਤਾਪੂਰਵਕ ਅਧਿਆਪਨ ਕਾਰਜਸ਼ੀਲ ਨਿਭਾਉਂਦਿਆਂ ਸੇਵਾਮੁਕਤੀ ਹੋਣ ਸੰਬੰਧੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।

ਉਨ੍ਹਾਂ ਨੇ ਇਸ ਸµਸਥਾ ਵਿਚ ਸµਗੀਤ ਵਿਭਾਗ 12 ਨਵੰਬਰ 1984 ਨੂੰ ਜੁਆਇਨ ਕੀਤਾ ਅਤੇ ਹੁਣ ਮੁਖੀ ਸੰਗੀਤ ਵਿਭਾਗ ਦੇ ਅਹੁਦੇ ਤੋਂ ਬੜੀ ਮਾਣ ਤੇ ਸਤਿਕਾਰ ਨਾਲ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ ਇੱਕ ਜੂਨ ਦੋ ਹਜਾਰ ਸੋਲ਼ਾਂ ਤੋਂ ਅਗਸਤ ਦੋ ਹਜਾਰ ਸੋਲ਼ਾਂ ਤੱਕ ਕਾਲਜ ਦੇ ਪ੍ਰਿੰਸੀਅਲ ਵਜੋਂ ਵੀ ਸੇਵਾ ਨਿਭਾਈ। 29 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੈਨੇਟ ਦਾ ਮੈਂਬਰ ਵੀ ਚੁਣਿਆ ਗਿਆ। ਉਸ ਸਮੇਂ ਉਹ ਸਭ ਤੋਂ ਛੋਟੀ ਉਮਰ ਦੀ ਸੈਂਨੇਟ ਮੈਂਬਰ ਬਣੀ ਸੀ।

ਡਾ. ਰੁਪਿੰਦਰ ਬੈਂਸ ਜੀ ਬਾਈ ਸਾਲ ਦੀ ਉਮਰ ਵਿਚ ਸੱਤ ਸਾਲ ਦੇ ਅਧਿਆਪਨ ਤਜਰਬੇ ਨਾਲ ਕਾਲਜ ਵਿੱਚ ਛੋਟੀ ਉਮਰੇ ਹੀ ਭਰਤੀ ਹੋ ਗਏ ਸਨ। ਉਨ੍ਹਾਂ ਨੂੰ ਕਾਲਜ ਵੱਲੋਂ ਹਮੇਸ਼ਾ ਉੱਚ ਤਜਰਬੇਕਾਰ ਅਤੇ ਆਪਣੇ ਸਿੱਖਿਅਕ ਕੀਤੇ ਲਈ ਸਮਰਪਿਤ ਅਧਿਆਪਕ ਮਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਆਪਣੀਆਂ ਅਧਿਆਪਨ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਇਲਾਵਾ ਕਾਲਜ ਦੀਆਂ ਵੱਖ ਵੱਖ ਗਤੀਵਿਧੀਆਂ ਦੀ ਬੜੀ ਜ਼ਿੰਮੇਵਾਰੀ ਤੇ ਸਰਗਰਮੀ ਨਾਲ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਵਿਚ ਵਿਸ਼ੇਸ਼ ਵਿਭਾਗ ਨੇ ਸਮੇਂ ਸਮੇਂ ਅਨੇਕਾਂ ਉਪਲੱਬਧੀਆਂ ਹਾਸਿਲ ਕੀਤੀਆਂ।

ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਪ੍ਰੋ. ਡਾ. ਰੁਪਿµਦਰ ਕੌਰ ਬੈਂਸ ਨੂੰ ਉਸ ਦੀ ਸੇਵਾਮੁਕਤੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਉਹ ਦ੍ਰਿੜ੍ਹ ਇਰਾਦੇ ਦੇ ਪ੍ਰਤੀਕ ਹਨ। ਆਪਣੇ ਅਧਿਆਪਕ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਕਾਲਜ ਦੀ ਸੇਵਾ ਕੀਤੀ ਹੈ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ, ਜਲੰਧਰ ਵਲੋਂ ਆਪਣੀਆਂ ਸ਼ਾਨਦਾਰ ਪ੍ਰੰਪਰਾਮਾ ਨੂੰ ਕਾਇਮ ਰੱਖਣ ਅਤੇ ਇਸ ਦੀ ਅਮੀਰ ਵਿਰਾਸਤ ਦਾ ਪਾਲਣ ਕਰਦਿਆਂ ਗਵਰਨਿੰਗ ਕੌਂਸਲ,

ਕੇ. ਸੀ. ਐਲ. ਗਰੁੱਪ ਆਫ ਇµਸਟੀਚਿਊਟਸ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਦੀ ਸਮੁੱਚੀ ਅਗਵਾਈ ਹੇਠ ਡਾ. ਨਵਜੋਤ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ, ਜਲµਧਰ ਵੱਲੋਂ ਡਾ. ਰੁਪਿੰਦਰ ਕੌਰ ਨੂੰ ਸੇਵਾਮੁਕਤੀ ਉੱਤੇ ਗ੍ਰੈਚੁਟੀ ਦਾ ਚੈੱਕ ਦਿੱਤਾ ਗਿਆ। ਮੈਡਮ ਰੁਪਿੰਦਰ ਜੀ ਨੇੇ ਆਪਣੇ ਕਾਰਜਕਾਲ ਨੂੰ ਯਾਦਗਾਰੀ ਸਫ਼ਰ ਬਣਾਉਣ ਲਈ ਮੈਨੇਜਮੈਂਟ ਅਤੇ ਮੈਡਮ ਪ੍ਰਿੰਸੀਪਲ ਦਾ ਤਹਿ ਦਿਲੋਂ ਧੰਨਵਾਦ ਕੀਤਾ।