PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਈ ਗਈ ਸੰਗੀਤਕ ਵਰਕਸ਼ਾਪ,

musical-workshop-organized-at-lyallpur-khalsa-college

.

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ, ਖੇਡ ਅਤੇ ਸਭਿਆਚਾਰਕ ਖੇਤਰ ਵਿਚ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਦੇ ਲਈ ਜਾਣਿਆ ਜਾਂਦਾ ਹੈ। ਕਾਲਜ ਦਾ ਸੰਗੀਤ ਵਿਭਾਗ ਪਿਛਲੇ ਕਈ ਸਾਲਾਂ ਤੋਂ ਸੰਗੀਤ ਪ੍ਰਤੀ ਅਣਮੁੱਲੀਆਂ ਸੇਵਾ ਨਿਭਾ ਰਿਹਾ ਹੈ। ਇਸੇ ਹੀ ਲੜੀ ਦੇ ਅੰਤਰਗਤ ਸੰਗੀਤ ਵਿਭਾਗ ਵਿਖੇ ਇਕ ਰੋਜ਼ਾ ਸੰਗੀਤਕ ਵਰਕਸ਼ਾਪ ਕਰਵਾਈ ਗਈ।

.

.

ਇਸ ਸੰਗੀਤਕ ਵਰਕਸ਼ਾਪ ਵਿਚ ਪੰਜਾਬ ਘਰਾਣੇ ਦੇ ਪ੍ਰੱਸਿਧ ਤਬਲਾ ਨਵਾਜ਼ ਉਸਤਾਦ ਕਾਲੇ ਰਾਮ ਜੀ ਨੇ ਸੰਗੀਤ ਦੇ ਵਿਦਿਆਰਥੀਆਂ ਨੂੰ ਤਬਲੇ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ। ਉਸਤਾਦ ਕਾਲੇ ਰਾਮ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸੰਗੀਤ ਵਿਭਾਗ ਦਾ ਇਹ ਬਹੁਤ ਹੀ ਸ਼ਲਾਘਾ ਭਰਪੂਰ ਉਪਰਾਲਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਤਬਲਾ ਵਾਦਨ ਦੀਆਂ ਬਾਰੀਕੀਆਂ ਸਮਝਾਉਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਹੈ।

.

.

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਵਰਕਸ਼ਾਪ ਦਾ ਭਰਪੂਰ ਆਨੰਦ ਵੀ ਲੈਣ ਅਤੇ ਤਬਲਾਵਾਦਕ ਸੰਬੰਧੀ ਤਾਲਾਂ ਆਦਿ ਬਾਰੇ ਆਪਣੇ ਸ਼ੰਕੇ ਵੀ ਨਵਿਰਤ ਕਰਨ। ਇਸ ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਅਤੇ ਵਿਦਿਆਰਥੀਆਂ ਨੇ ਭਜਨ ਗਾਇਨ ਕੀਤਾ। ਬਾਅਦ ਵਿਚ ਉਸਤਾਦ ਕਾਲੇ ਰਾਮ ਜੀ ਦੇ ਸ਼ਗਿਰਦ ਸ੍ਰੀ ਸੁਭਾਸ਼ ਕਾਲੀ, ਸ੍ਰੀ ਸੁਭਾਸ਼ ਬਾਸ਼ੀ ਅਤੇ ਪ੍ਰੋ. ਗੁਣਵੀਰ ਸਿੰਘ ਤਬਲਾ ਜੁਗਲਬੰਦੀ ਦੀ ਪੇਸ਼ਕਾਰੀ ਕੀਤੀ। ਜਿਸ ਨਾਲ ਵਿਿਦਆਰਥੀ ਝੂਮ ਉਠੇ।

.

.

ਸਮਾਗਮ ਦੀ ਸਮਾਪਤੀ ਉਪਰੰਤ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਸਤਾਦ ਕਾਲੇ ਰਾਮ ਅਤੇ ਉਨ੍ਹਾਂ ਦੇ ਸ਼ਾਗਿਰਦਾਂ ਦੀ ਪੇਸ਼ਕਾਰੀ ਦੀ ਖੂਬ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਤਬਲੇ ਦੀ ਅਜਿਹੀ ਬਾਕਮਾਲ ਪੇਸ਼ਕਾਰੀ ਪਿੱਛੇ ਉਸਤਾਦਾਂ ਦੀ ਸਖਤ ਮਿਹਨਤ ਆਪਣੇ ਆਪ ਬੋਲਦੀ ਹੈ। ਅੰਤ ਵਿਚ ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਸੁਖਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਕਿਰਨ ਅਮਰ, ਪ੍ਰੋ. ਨਿਧੀ ਸ਼ਰਮਾਂ ਅਤੇ ਸ੍ਰੀ ਅਕਾਸ਼ ਸ਼ਰਮਾਂ ਵੀ ਮੌਜੂਦ ਸਨ।

.

.