ਜਲੰਧਰ ਦੇ ਸਾਰੇ ਹਲਕਾ ਇੰਚਾਰਜ ਦੀ ਮੌਜੂਦਗੀ ਚ ਹੋਏ ਸ਼ਾਮਿਲ ਸੁਖਬੀਰ ਸਿੰਘ ਬਾਦਲ ਨੇ ਸਰੋਪਾ ਪਾ ਕੇ ਕੀਤਾ ਸ਼ਾਮਿਲ,
ਪੀਟੀਬੀ ਖਬਰਾਂ ਜਲੰਧਰ : ਜਲੰਧਰ ਕੇਂਦਰੀ ਦੇ ਉਮੀਦਵਾਰ ਚੰਦਨ ਗਰੇਵਾਲ ਦੀ ਚੁਣਾਵੀ ਮੁਹਿੰਮ ਚ ਉਸ ਵੇਲੇ ਬੱਲ ਮਿਲਿਆ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਤੋਂ ਲੰਮੇ ਅਰਸੇ ਤੋਂ ਨਰਾਜ਼ ਯੂਥ ਅਕਾਲੀ ਦਲ ਆਗੂ ਖੁਸ਼ਵੰਸ਼ ਦੀਪ ਸਿੰਘ ਧਾਮੀ ਨੇ ਘਰ ਵਾਪਸੀ ਕਰਦਿਆਂ ਸ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜੀਆ /
ਇਸ ਮੌਕੇ ਓਹਨਾਂ ਦੇ ਨਾਲ ਚੰਦਨ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੋਆਬਾ ਜੋਨ ਆਈ ਟੀ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ ਵੀ ਹਾਜਰ ਸਨ ਜਿਹਨਾਂ ਦੀ ਕੋਸ਼ਿਸ਼ ਸਦਕਾ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਚ ਘਰ ਵਾਪਸੀ ਕੀਤੀ /
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਧਾਮੀ ਨੂੰ ਸ਼ਾਮਲ ਕਰਦਿਆਂ ਕਿਹਾ ਕਿ ਯੂਥ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ / ਓਹਨਾਂ ਧਾਮੀ ਨੂੰ ਥਾਪੜਾ ਦਿੰਦਿਆ ਕਿਹਾ ਕਿ ਪਾਰਟੀ ਦੀ ਕਾਮਯਾਬੀ ਲੇਈ ਖੁਸ਼ਵੰਸ਼ ਧਾਮੀ ਲੰਮੇ ਅਰਸੇ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ ਓਹਨਾਂ ਨੂੰ ਪਾਰਟੀ ਚ ਵਾਪਸੀ ਸ਼ਾਮਿਲ ਕੇ ਜਲੰਧਰ ਦੇ ਹਲਕਿਆਂ ਚ ਕਾਫੀ ਬਲ ਮਿਲਿਆ ਹੈ /
ਇਸ ਮੌਕੇ ਤੇ ਜਗਬੀਰ ਸਿੰਘ ਬਰਾੜ, ਚੰਦਨ ਗਰੇਵਾਲ, ਕੁਲਦੀਪ ਸਿੰਘ ਲੁਬਾਣਾ, ਕੁਲਵੰਤ ਸਿੰਘ ਮੰਨਣ, ਸੁਰੇਸ਼ ਸਹਿਗਲ, ਗੁਰਪ੍ਰੀਤ ਸਿੰਘ ਖਾਲਸਾ, ਸੰਤੋਖ ਸਿੰਘ ਸੈਣੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਰਾਜਵੰਤ ਸਿੰਘ ਸੁੱਖਾ ਆਦਿ ਹਾਜਰ ਸਨ /



































