PTB News

Latest news
केदारनाथ के पास हुआ हेलिकॉप्टर क्रैश, पायलट सहित 7 लोगों की हुई दर्दनाक मौत, CM ने जताया दुःख, पलक्षी ने NEET (UG), 2025 में 4392 ऑल इंडिया रैंक प्राप्त कर इनोसेंट हार्ट्स का नाम किया रोशन, इनोसेंट हार्ट्स कॉलेज ऑफ एजुकेशन में बी.एड. एडमिशन गाइडेंस के लिए हेल्प डेस्क की स्थापना की गई, एच.एम.वी. में डीबीटी स्टार स्कीम के अन्तर्गत समर स्कूल का समापन, Coronavirus को लेकर आई राहत भरी खबर, एक्टिव केसों की संख्या में हुई गिरावट, NEET UG Result 2025 के नतीजे हुए घोषित, महेश कुमार ने 686 अंकों के साथ किया टॉप, बड़ा खुलासा, इंस्टाग्राम इंफ्ल्यूंसर कमल काैर भाभी की हत्या से पहले अमृतपाल व उसके साथियों ने किया रे... इजरायल और ईरान के बीच फिर से तनाव के बीच फंसे कई भारतीय छात्र, भारत सरकार से लगाई गुहार, Punjab Vigilance Bureau की बड़ी कार्रवाई, SDM कार्यालय पर की रेड, लाखों की नकदी हुई बरामद, Air India विमान हादसे से हर नागरिक हुआ दुःखी, ह्यूस्टन में भारतीय-अमेरिकियों की हुईं आंखें नम:
Translate

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ. ਬਲਬੀਰ ਸਿੰਘ ਦੇ 84ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਕਰਵਾਈ ਗਈ ਇੱਕ ਵਿਸੇਸ਼ ਮਿਲਣੀ,

Lyallpur Khalsa College gathering students organized occasion Balbir Singhs 84th birth anniversary We are proud of the high achievements of our students Principal Dr Gurpinder Singh Samara

ਸਾਨੂੰ ਆਪਣੇ ਵਿਦਿਆਰਥੀਆਂ ਦੀ ਉੱਚ ਪ੍ਰਾਪਤੀਆਂ ’ਤੇ ਫ਼ਖਰ ਹੈ : ਪ੍ਰਿੰਸੀਪਲ ਡਾ. ਸਮਰਾ,

ਪੀਟੀਬੀ ਖਬਰਾਂ ਸਿਖਿਆ : ਵਿੱਦਿਆ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਨਿੱਤ ਨਵੀਆਂ ਪ੍ਰਾਪਤੀਆਂ ਹਾਸਿਲ ਕਰ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 84ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇੱਕ ਵਿਸੇਸ਼ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਨਾਮਵਰ ਸਖ਼ਸੀਅਤ ਸ. ਹਰਨਿੰਦਰ ਸਿੰਘ ਸ਼ੇਰਗਿੱਲ, ਕਾਰਕਾਰੀ ਅਫਸਰ, ਸਥਾਨਕ ਸਰਕਾਰਾਂ ਵਿਭਾਗ ਲੁਧਿਆਣਾ ਸ਼ਾਮਲ ਹੋਏ। ਮੁੱਖ ਮਹਿਮਾਨ ਸ. ਹਰਨਿਰੰਦਰ ਸਿੰਘ ਸ਼ੇਰਗਿੱਲ ਦਾ ਸਵਾਗਤ ਕਰਦਿਆਂ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਨਿੱਘੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ।

ਸ. ਸ਼ੇਰਗਿੱਲ ਨੇ ਕਾਲਜ ਪ੍ਰਤੀ ਆਪਣਾ ਮੋਹ ਵਿਅਕਤ ਕਰਦਿਆਂ ਧੰਨਵਾਦੀ ਸ਼ਬਦਾਂ ਵਿਚ ਕਾਲਜ ਵੱਲੋਂ ਕਰਵਾਏ ਜਾਂਦੇ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਾਲਜ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ। ਉਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਅਤੀ ਖੁਸ਼-ਕਿਸਮਤ ਦੱਸਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਨ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ।

Lyallpur Khalsa College gathering students organized occasion Balbir Singhs 84th birth anniversary We are proud of the high achievements of our students Principal Dr Gurpinder Singh Samara

ਉਹਨਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਬਣਦਾ ਮਾਨ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ਵਿੱਚ ਹੋਰ ਅਜਿਹੇ ਮੌਕੇ ਸਿਰਜਨ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਫਖਰ ਹੈ ਕਿ ਸਾਡੇ ਵਿਦਿਆਰਥੀ ਪ੍ਰਸ਼ਾਸਨਿਕ ਖੇਤਰ ਵਿਚ ਸੇਵਾਵਾਂ ਦੇ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਸਮਾਗਮ ਦੌਰਾਨ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਦੁਆਰਾ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਗੀਤ,

ਗਜ਼ਲ ਅਤੇ ਲੋਕ ਗੀਤ ਗਾ ਕੇ ਵਾਤਾਵਰਨ ਨੂੰ ਸੁਹਾਵਣਾ ਤੇ ਖੁਸ਼ਗਵਾਰ ਬਣਾਇਆ ਗਿਆ। ਡਾ. ਸੁਰਿੰਦਰ ਪਾਲ ਮੰਡ ਨੇ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਪ੍ਰੋ. ਸੰਜੀਵ ਆਨੰਦ ਡਾਇਰੈਕਟਰ ਅਲੂਮਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Latest News

Latest News