ਪੀਟੀਬੀ ਖਬਰਾਂ ਸਿਖਿਆ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾੱਲਜ ਦੇ 15 ਵਿਦਿਆਰਥੀਆਂ ਨੇ ਸੀ. ਟੀ. ਕਾਲੇਜ ਦੇ ਸਮਾਰੋਹ ਛੌਲ਼ੌ੍ਰਸ਼-2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ- ਵੱਖ ਪੁਜੀਸ਼ਨਾ ਤੇ ਆਪਣਾ ਕਬਜਾ ਜਮਾਇਆ ।ਜਿਸ ਵਿਚ ਰੀਆ ਤੇ ਸੁੱਖਰਾਜਬੀਰ ਨੇ ਰੰਗੋਲੀ, ਅਭੀਜੀਤ ਨੇ ਦਸਤਾਰ ਮੁਕਾਬਲੇ ਅਤੇ ਧ੍ਰੁਵ ਵਰਮਾ, ਪ੍ਰਭਨੂਰ ਸਿੰਘ, ਗੁਰਪ੍ਰੀਤ ਸਿੰਘ, ਮਾਨਸਿਕੰਦਰ ਤੇ ਤੁਸ਼ਾਰ ਨੇ ਖਜਾਨਾ ਲੱਭੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਜਗਮੀਤ ਸਿੰਘ ਨੇ ਫੋਟੋ ਬੌਂਬਿੰਗ, ਅਨਿਲ ਕੁਮਾਰ ਨੇ ਬਿਜ਼ਨਸ ਪਲਾਨ, ਜਪਨੂਰ ਸਿੰਘ ਨੇ ਪ੍ਰੌਜੈਕਟ ਡਿਸਪਲੇ ਅਤੇ ਕਰਨਪ੍ਰੀਤ ਸਿੰਘ, ਵਿਸ਼ਾਲ, ਮਨਜਿੰਦਰ ਤੇ ਮਨਵੀਰ ਨੇ ਭੰਗੜੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਵੱਖ- ਵੱਖ ਕਾਲਜਾਂ ਦੇ ਵਿਦਿਆਰਥੀ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਸਨ ਜਿਨਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ 15 ਵਿਦਿਆਰਥੀਆਂ ਨੇ ਪਹਿਲੇ ਅਤੇ ਦੂਜੇ ਸਥਾਨ ਹਾਸਲ ਕਰਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੱੁਖੀ ਸਟੂਡੈਂਟ ਚੈਪਟਰ, ਇਵੈਂਟ ਇੰਚਾਰਜ ਸਟਾਫ਼ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ।
ਇਸ ਮੌਕੇ ਮੈਡਮ ਮੰਜੂ ਮਨਚੰਦਾ (ਮੁੱਖੀ, ਅਪਲਾਈਡ ਸਾਂਇਸ ਵਿਭਾਗ), ਸ਼੍ਰੀ. ਪ੍ਰਿਂਸ ਮਦਾਨ (ਮੁਖੀ, ਈ.ਸੀ.ਈ ਤੇ ਸੀ. ਐਸ. ਈ), ਮਿਸ. ਪ੍ਰੀਤ ਕੰਵਲ (ਲੈਕਚਰਾਰ, ਈ.ਸੀ.ਈ), ਮਿਸ. ਅੰਜੂ (ਲੈਕਚਰਾਰ, ਅਪਲਾਈਡ ਸਾਂਇਸ ਵਿਭਾਗ), ਸ਼੍ਰੀ ਮਨੀਸ਼ ਸਚਦੇਵਾ (ਲੈਕਚਰਾਰ, ਈ.ਸੀ.ਈ) ਅਤੇ ਮਿਸ. ਹਿਤਾਕਸ਼ੀ (ਲੈਕਚਰਾਰ, ਸੀ. ਐਸ. ਈ) ਹਾਜ਼ਰ ਸਨ।