PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

ਪੰਜਾਬੀ ਸਾਹਿਤ-ਸਭਾ ਵਲੋਂ ਪੰਜਾਬੀ ਸਾਹਿਤਕ ਮੁਕਾਬਲੇ -2026

Punjabi Literary Competition -2026 by Punjabi Sahit-Sabha

.

PTB News “ਸਿੱਖਿਆ” : ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਜਿੱਥੇ ਖੇਡਾਂ , ਸਭਿਆਚਾਰਕ ਖੇਤਰ ਵਿੱਚ ਵੱਖਰੇ ਮੁਕਾਮ ਹਾਸਲ ਕੀਤੇ ਹਨ ਉਥੇ ਵਿਦਿਆਰਥੀਆਂ ਅੰਦਰ ਸਾਹਿਤਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ਼ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਪੰਜਾਬੀ ਸਹਿਤ ਸਭਾ ਵੱਲੋਂ ਵੱਖੋ ਵੱਖ ਸਮੇਂ ਦੌਰਾਨ ਵਿਦਿਆਰਥੀਆਂ ਅੰਦਰ ਇਸ ਸਾਹਿਤਕ ਪ੍ਰਤਿਭਾ ਨੂੰ ਪ੍ਰਫੁੱਲਤ ਕਰਨ ਲਈ ਸਾਹਿਤਕ ਮੁਕਾਬਲੇ ਕਰਵਾਏ ਜਾਂਦੇ ਹਨ। ਕੋਮਾਂਤਰੀ ਮਾਂ- ਬੋਲੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਕਵਿਤਾ, ਲੇਖ ਅਤੇ ਕਹਾਣੀ ਲਿਖਣ ਦੇ ਅੰਤਰ ਵਿਭਾਗੀ ਮੁਕਾਬਲੇ ਕਰਵਾਏ ਗਏ।

.

.

ਇਸ ਵਿੱਚ 60 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੱਧ ਚੜ ਕੇ ਅਜਿਹੇ ਸਾਹਿਤਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਕਾਲਜ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਵਿਤਾ ਲਿਖਣ ਮੁਕਾਬਲੇ ਵਿੱਚ ਪਹਿਲਾਂ ਇਨਾਮ ਪ੍ਰਾਪਤ ਕਰਨ ਵਾਲੀ ਐਮ.ਏ. ਪੰਜਾਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਜਸਮੀਤ ਕੌਰ, ਦੂਜਾ ਇਨਾਮ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਜਸਮੀਤ ਕੌਰ ਬੀ.ਏ. ਸਮੈਸਟਰ ਚੌਥਾ, ਤੀਜਾ ਇਨਾਮ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਰੂਬੀ ਬਾਘਾ ਬੀ.ਕਾਮ ਸਮੈਸਟਰ ਚੌਥਾ ਅਤੇ ਬਲਜਿੰਦਰ ਕੌਰ ਬੀ. ਪੀ.ਟੀ. ਸਾਲ ਪਹਿਲਾ।

.

ਇਸੇ ਤਰ੍ਹਾਂ ਲੇਖ ਲਿਖਣ ਮੁਕਾਬਲੇ ਵਿੱਚ ਪਹਿਲਾਂ ਇਨਾਮ ਪ੍ਰਾਪਤ ਕਰਨ ਵਾਲੀ ਮਨਦੀਪ ਕੌਰ ਐਮ.ਏ ਪੰਜਾਬੀ ਸਮੈਸਟਰ ਚੌਥਾ, ਦੂਜਾ ਇਨਾਮ ਪ੍ਰਾਪਤ ਕਰਨ ਵਾਲੇ ਬੀ.ਐਸਸੀ ਚੌਥਾ ਦੇ ਵਿਦਿਆਰਥੀ ਗੌਤਮ ਕੁਮਾਰ ਅਤੇ ਸ਼ਿਵਾਨੀ ਬੀ.ਏ ਸਮੈਸਟਰ ਚੌਥਾ, ਤੀਜਾ ਇਨਾਮ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਮਤਾ ਬੀ.ਐਸਸੀ ਸਮੈਸਟਰ ਚੌਥਾ ਅਤੇ ਸਤਵੰਤ ਕੌਰ ਬੀ.ਪੀ.ਟੀ. ਸਾਲ ਪਹਿਲਾਂ ਨੇ ਸਾਂਝਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਕਹਾਣੀ ਲਿਖਣ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਐਮ.ਏ ਪੰਜਾਬੀ ਸਮੈਸਟਰ ਚੌਥਾ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਸਿਮਰਨਜੀਤ ਕੌਰ ਐਮ.ਏ ਪੰਜਾਬੀ ਸਮੈਸਟਰ ਚੌਥਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ ਤੇ ਇਸੇ ਤਰ੍ਹਾਂ ਪ੍ਰਭਲੀਨ ਕੌਰ ਬੀ.ਐਸਸੀ ਸਮੈਸਟਰ ਦੂਜਾ ਦੀ ਵਿਦਿਆਰਥਣ ਨੇ ਤੀਜਾ ਇਨਾਮ ਪ੍ਰਾਪਤ ਕੀਤਾ।

.

ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ ਪ੍ਰੋ. ਕੁਲਦੀਪ ਸੋਢੀ ਨੇ ਪ੍ਰਿੰਸੀਪਲ ਸਾਹਿਬ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪ੍ਰੋ. ਪ੍ਰੀਤੀ, ਡਾ. ਸੰਦੀਪ ਕੌਰ ਚੀਮਾ ਅਤੇ ਪ੍ਰੋ. ਸਾਹਿਲ ਨੇ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਡਾ. ਸੁਖਦੇਵ ਸਿੰਘ ਨਾਗਰਾ ਨੇ ਸਰਟੀਫਿਕੇਟਾਂ ਨੂੰ ਆਪਣੀ ਸੁੰਦਰ ਲਿਖਾਈ ਨਾਲ ਹੋਰ ਸੋਹਣਾ ਬਣਾਇਆ ਜਿਸ ਦਾ ਪੰਜਾਬੀ ਸਹਿਤ ਸਭਾ ਦੇ ਕੋਆਡੀਨੇਟਰ ਪ੍ਰੋ. ਕੁਲਦੀਪ ਸੋਢੀ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਜਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਕੰਵਲਜੀਤ, ਪੋ੍. ਅਜੈ ਵੀ ਹਾਜ਼ਰ ਸਨ।

.

.

Latest News